ਮੁੱਖ ਪੰਨਾ | Language Option | ਡਾਊਨਲੋਡ | ਆਮ ਸਵਾਲ | Help Manual | ਸੰਪਰਕ ਕਰੋ (ਨਵਾਂ ਟੋਲ ਫਰੀ ਨੰਬਰ‍)|Site Map
 
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਮੈਨੂੰ ਮੇਰੀ ਭਾਸ਼ਾ ਵਿੱਚ ਸਾਫਟਵੇਅਰ ਟੂਲ ਅਤੇ ਤਕਨਾਲੋਜੀ ਦੀ ਲੋੜ ਹੈ। ਪਰ ਮੈਨੂੰ ਉਹ www.ildc.in ਉੱਤੇ ਨਹੀਂ ਲੱਭੇ?
ਮੈਂ ਵੈੱਬਸਾਈਟ ਤੋਂ ਸਾਫਟਵੇਅਰ ਡਾਊਨਲੋਡ ਕਰਨ ਦੇ ਸਮਰੱਥ ਨਹੀਂ ਹਾਂ। ਇਸ ਸਮੱਸਿਆ ਦਾ ਕੀ ਹੱਲ ਹੈ?
ਮੈਂ ਆਪਣੀ ਮਸ਼ੀਨ ਉੱਤੇ ਸਾਫਟਵੇਅਰ ਇੰਸਟਾਲ ਕਰਨ ਲਈ ਅਸਮਰੱਥ ਹਾਂ। ਮੇਰੇ ਕੋਲ ਸੀਡੀ ਹੈ?
ਮੈਂ ਆਪਣਾ ਵੇਰਵਾ ਵੈੱਬਸਾਈਟ ਉੱਤੇ ਰਜਿਸਟਰ ਕੀਤਾ ਹੈ, ਪਰ ਮੈਨੂੰ ਹਾਲੇ ਤੱਕ ਸੀਡੀ ਨਹੀਂ ਮਿਲੀ ਹੈ। ਕੀ ਕਾਰਨ ਹੋ ਸਕਦਾ ਹੈ?
ਕੀ ਸੀਡੀ ਮੁਫ਼ਤ ਹੈ ਜਾਂ ਮੈਨੂੰ ਇਸ ਨੂੰ ਆਨਲਾਈਨ ਜਾਂ ਆਫਲਾਈਨ ਖਰੀਦਣ ਲਈ ਕੁਝ ਪੈਸੇ ਦੇਣੇ ਪੈਣਗੇ?
ਜੇ ਸੀਡੀ ਵਿਚਲੇ ਸਾਫਟਵੇਅਰ ਇੰਸਟਾਲ ਕਰਨ ਲਈ ਮੈਨੂੰ ਕੋਈ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ?
ਮੈਂ ਵੈੱਬਸਾਈਟ ਉੱਤੇ ਰਜਿਸਟਰ ਕਰਵਾਉਣ ਲਈ ਅਸਮੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?
ਮੇਰੇ ਕੋਲ ਵਿੰਡੋਜ਼ (Windows) ਅਤੇ ਲੀਨਕਸ (Linux) ਤੋਂ ਬਿਨਾਂ ਹੋਰ ਓਪਰੇਟਿੰਗ ਸਿਸਟਮ ਹੈ। ਕੀ ਇਹ ਸਾਫਟਵੇਅਰ ਮੇਰੇ ਪਲੇਟਫਾਰਮ ਲਈ ਵੀ ਕੰਮ ਕਰਦੇ ਹਨ?
ਮੈਂ ਵੱਖ ਵੱਖ ਭਾਸ਼ਾਵਾਂ ਲਈ ਵੱਖ ਵੱਖ ਸਮੱਗਰੀ ਦੀ ਲਿਸਟ ਵੇਖਦਾ ਹਾਂ। ਜੇ ਮੈਂ ਉਹ ਸਾਫਟਵੇਅਰ / ਸਹੂਲਤ ਚਾਹੁੰਦਾ ਹਾਂ, ਜੋ ਕਿ ਮੇਰੀ ਭਾਸ਼ਾ ਵਿੱਚ ਨਾ ਹੋ ਕੇ ਹੋਰ ਭਾਸ਼ਾ ਵਿੱਚ ਮੌਜੂਦ ਹੈ ਤਾਂ ਕੀ ਕਰਨਾ ਪਵੇਗਾ?
ਭਾਰਤੀਆ ਓਪਨ ਆਫਿਸ ਕੀ ਹੈ? ਆਮ ਬੰਦੇ ਲਈ ਇਸ ਦੀ ਕੀ ਵਰਤੋਂ ਹੈ?
ਫਾਇਰਫਾਕਸ (Firefox) ਕੀ ਹੈ?
ਥੰਡਰਬਰਡ (Thunderbird) ਕੀ ਹੈ?
ਪਿਡਗਿਨ (Pidgin) ਕੀ ਹੈ?
ਸਨਬਰਡ (Sunbird) ਕੈਲੰਡਰ ਐਪਲੀਕੇਸ਼ਨ ਕੀ ਹੈ?
ਸਕਰੀਬਸ (Scribus) ਕੀ ਹੈ?
ਕੰਟੈਂਟ ਮੈਨਜੇਮੈਂਟ ਸਿਸਟਮ ਕੀ ਹੈ?
ਜਦੋਂ ਮੈਂ ਲੋੜੀਦੀ ਭਾਸ਼ਾ ਬਟਨ ਨੂੰ ਕਲਿੱਕ ਕਰਦਾ ਹਾਂ ਤਾਂ ਮੇਨੂ / ਸਮੱਗਰੀ ਉਸ ਦੱਸੀ ਭਾਸ਼ਾ ਵਿੱਚ ਹਨ। ਪਰ ਜਦੋਂ ਮੈਂ ਭਾਸ਼ਾ ਸਿੱਖਣੀ ਚਾਹੁੰਦਾ ਹਾਂ ਤਾਂ ਇ18. ੱਕ ਟੂਲ /ਤਕਨੀਕਾਂ ਨਾਲ ਅੱਗੇ ਕਿਵੇਂ ਵਧ ਸਕਦਾ ਹੈ?
ਮੈਂ ਭਾਸ਼ਾ-ਮਾਹਿਰ ਹਾਂ ਅਤੇ ਅਨੁਵਾਦਕ ਵਜੋਂ ਕੰਮ ਕਰਦਾ ਹਾਂ। ਮੈਂ ਭਾਸ਼ਾ ਤਕਨਾਲੋਜੀ ਖੇਤਰ ਦੇ ਵਿਕਾਸ ਵਿੱਚ ਅੱਪਡੇਟ ਕਰਨਾ ਚਾਹੁੰਦਾ ਹਾਂ।
ਕੀ ਸਭ ਭਾਸ਼ਾਵਾਂ / ਸਕ੍ਰਿਪਟਾਂ ਵਿੱਚ ਓਪਟੀਕਲ ਕਰੈਕਟਰ ਰੀਕੋਨਾਈਜ਼ੇਸ਼ਨ (OCR) ਉਪਲੱਬਧ ਹੈ?
ਟੈਕਸਟ ਤੋਂ ਸਪੀਚ ਹਿੰਦੀ ਸਾਫਟਵੇਅਰ ਟੂਲ ਵਿੱਚ ਵਧੀਆ ਕੰਮ ਕਰਦਾ ਹੈ। ਕੀ ਤੁਹਾਡੇ ਕੋਲ ਹੋਰ ਭਾਸ਼ਾਵਾਂ ਲਈ ਵੀ ਹੈ?
ਮੈਨੂੰ ਸਾਫਟਵੇਅਰ ਨਾਲ ਸਮੱਸਿਆ ਹੈ। ਮੈਂ ਮੱਦਦ ਕਿੱਥੋਂ ਲੈ ਸਕਦਾ ਹਾਂ?
ਮੈਨੂੰ ਇਸ ਵੈੱਬਸਾਈਟ ਉੱਤੇ ਟੈਕਸਟ ਵਿੱਚ ਕੁਝ ਗਲਤੀਆਂ ਲੱਭੀਆਂ ਹਨ। ਮੈਂ ਇਹ ਗਲਤੀਆਂ ਬਾਰੇ ਜਾਣਕਾਰੀ ਕਿਵੇਂ ਦੇਵਾਂ?
ਮੈਂ ਕੁਝ ਫਾਇਲਾਂ ਨੂੰ ਅੰਗਰੇਜ਼ੀ ਤੋਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਚਾਹੁੰਦਾ ਹਾਂ। ਮੈਂ ਇਸ ਲਈ ਕੋਈ ਸਾਫਟਵੇਅਰ ਨਹੀਂ ਲੈ ਸਕਦਾ ਹਾਂ?
ਕੀ ਮੈਂ ਇਹ ਸਾਫਟਵੇਅਰ ਅਤੇ ਫੋਂਟ ਨੂੰ ਆਪਣੀ ਪਰੋਡੱਕਟ ਡਿਵੈਲਪਮੈਂਟ ਲਈ ਵਰਤ ਸਕਦਾ ਹਾਂ ਅਤੇ ਆਪਣੀ ਵਪਾਰਕ ਵੈੱਬਸਾਈਟ ਬਣਾ ਸਕਦਾ ਹਾਂ?
ਅਸੀਂ ਇੱਕ ਸੰਗਠਨ ਹਾਂ ਅਤੇ ਅਸੀਂ ਇਹ ਸਾਫਟਵੇਅਰ ਟੂਲ ਨੂੰ ਆਪਣੇ ਰੋਜ਼ਾਨਾ ਦਫ਼ਤਰੀ ਕੰਮ ਲਈ ਵਰਤਣਾ ਚਾਹੁੰਦੇ ਹਾਂ। ਕੀ ਅਸੀਂ ਇਸ ਲਈ ਟਰੇਨਿੰਗ ਲੈ ਸਕਦੇ ਹਾਂ?
ਕੀ ਮੈਂ ਸੀਡੀ ਵਿੱਚ ਸਾਫਟਵੇਅਰ ਦੀ ਵਰਤੋਂ ਕਰਕੇ ਆਪਣੀ ਭਾਸ਼ਾ ਵਿੱਚ ਈਮੇਲ ਭੇਜ ਸਕਦਾ ਹਾਂ?
ਮੈਂ ਵੈੱਬ ਸਾਈਟ ਉੱਤੇ ਰਜਿਸਟਰ ਕੀਤਾ ਸੀ ਅਤੇ ਪਾਸਵਰਡ ਗੁਆਚ ਗਿਆ?
ਮੈਂ ਭਾਰਤ ਤੋਂ ਬਾਹਰ ਰਹਿੰਦਾ ਹਾਂ। ਮੈਂ ਸੀਡੀ ਕਿਵੇਂ ਲੈ ਸਕਦਾ ਹਾਂ?

ਮੈਨੂੰ ਮੇਰੀ ਭਾਸ਼ਾ ਵਿੱਚ ਸਾਫਟਵੇਅਰ ਟੂਲ ਅਤੇ ਤਕਨਾਲੋਜੀ ਦੀ ਲੋੜ ਹੈ। ਪਰ ਮੈਨੂੰ ਉਹ www.ildc.in ਉੱਤੇ ਨਹੀਂ ਲੱਭੇ?
ਜਵਾਬ: ਸਭ ਸੰਵਿਧਾਨ ਵਿੱਚ ਦਰਜ 22 ਭਾਰਤੀ ਭਾਸ਼ਾਵਾਂ ਲਈ ਸਾਫਟਵੇਅਰ ਅਤੇ ਫੋਂਟ ਸੀਡੀ ਜਾਰੀ ਕੀਤੀਆਂ ਗਈਆਂ ਹਨ। ਜਦੋਂ ਤੁਸੀਂ www.ildc.in / www.ildc.gov.in ਖੋਲ੍ਹੋਗੇ ਤਾਂ ਤੁਸੀਂ ਖੱਬੇ ਪਾਸੇ ਜਾਰੀ ਹੋਈਆਂ ਭਾਸ਼ਾਵਾਂ ਦੀ ਲਿਸਟ ਵੇਖੋਗੇ।
 
ਮੈਂ ਵੈੱਬਸਾਈਟ ਤੋਂ ਸਾਫਟਵੇਅਰ ਡਾਊਨਲੋਡ ਕਰਨ ਦੇ ਸਮਰੱਥ ਨਹੀਂ ਹਾਂ। ਇਸ ਸਮੱਸਿਆ ਦਾ ਕੀ ਹੱਲ ਹੈ?
ਜਵਾਬ: ਕੁਝ ਟੂਲਾਂ ਦਾ ਆਕਾਰ ਵੱਡਾ ਹੈ ਅਤੇ ਉਹਨਾਂ ਲਈ ਵਧੀਆ ਨੈੱਟਵਰਕ ਕੁਨੈਕਸ਼ਨ / ਬੈਡਵਿਡਥ ਦੀ ਲੋੜ ਹੈ। ਸਬਰ ਰੱਖੋ, ਨਹੀਂ ਤਾਂ ਤੁਸੀਂ ਸੀਡੀ info@ildc.in ਨੂੰ ਈਮੇਲ ਰਾਹੀਂ ਆਪਣਾ ਪੂਰਾ ਪਤਾ ਪਿੰਨ ਕੋਡ ਨਾਲ ਭੇਜ ਕੇ ਮੰਗਵਾ ਸਕਦੇ ਹੋ।
 
ਮੈਂ ਆਪਣੀ ਮਸ਼ੀਨ ਉੱਤੇ ਸਾਫਟਵੇਅਰ ਇੰਸਟਾਲ ਕਰਨ ਲਈ ਅਸਮਰੱਥ ਹਾਂ। ਮੇਰੇ ਕੋਲ ਸੀਡੀ ਹੈ?
ਜਵਾਬ: ਸੀਡੀ ਨਾਲ ਦਿੱਤੇ ਦੇ ਦਸਤਾਵੇਜ਼ ਨੂੰ ਵੇਖੋ ਜੀ। ਉਸ ਦੀ ਸਾਫਟ ਕਾਪੀ www.ildc.in / www.ildc.gov.in ਸਾਈਟ ਉੱਤੇ ਵੀ ਉਪਲੱਬਧ ਕਰਵਾਈ ਗਈ ਹੈ।
 
ਮੈਂ ਆਪਣਾ ਵੇਰਵਾ ਵੈੱਬਸਾਈਟ ਉੱਤੇ ਰਜਿਸਟਰ ਕੀਤਾ ਹੈ, ਪਰ ਮੈਨੂੰ ਹਾਲੇ ਤੱਕ ਸੀਡੀ ਨਹੀਂ ਮਿਲੀ ਹੈ। ਕੀ ਕਾਰਨ ਹੋ ਸਕਦਾ ਹੈ?
ਜਵਾਬ: ਯਕੀਨੀ ਬਣਾਉ ਕਿ ਤੁਸੀਂ ਪਿੰਨ ਕੋਡ ਨਾਲ ਆਪਣਾ ਠੀਕ ਪਤਾ ਦਿੱਤਾ ਹੈ। ਅਕਸਰ ਬੰਡਲ ਮੰਗ ਪ੍ਰਾਪਤ ਹੋਣ ਦੇ ਇੱਕ ਹਫ਼ਤੇ ਵਿੱਚ ਭੇਜ ਦਿੱਤਾ ਜਾਂਦਾ ਹੈ। ਡਾਕ ਸੇਵਾ ਟਿਕਾਣੇ ਦੇ ਮੁਤਾਬਕ ਵੱਧ ਤੋਂ ਵੱਧ 8-10 ਦਿਨ ਲੈ ਸਕਦੀ ਹੈ। ਜੇ ਤੁਸੀਂ ਇਸ ਤੋਂ ਬਾਅਦ ਨਹੀਂ ਮਿਲਦੀ ਹੈ ਤਾਂ ਤੁਸੀਂ ਪਿੰਨ ਕੋਡ ਨਾਲ ਆਪਣਾ ਪਤਾ info@ildc.in ਨੂੰ ਈਮੇਲ ਕਰ ਸਕਦੇ ਹੋ। http:// www.ldc.upenn.edu/annotation
 
ਕੀ ਸੀਡੀ ਮੁਫ਼ਤ ਹੈ ਜਾਂ ਮੈਨੂੰ ਇਸ ਨੂੰ ਆਨਲਾਈਨ ਜਾਂ ਆਫਲਾਈਨ ਖਰੀਦਣ ਲਈ ਕੁਝ ਪੈਸੇ ਦੇਣੇ ਪੈਣਗੇ?
ਜਵਾਬ: ਸਭ ਸਾਫਟਵੇਅਰ ਟੂਲ ਅਤੇ ਫੋਂਟ ਸੀਡੀ, ਜੋ ਕਿ ਸਾਈਟ ਉੱਤੇ ਦਿੱਤੇ ਗਏ ਹਨ, ਭੇਜਣ ਦੇ ਡਾਕ ਖਰਚੇ ਸਮੇਤ ਪੂਰੀ ਤਰ੍ਹਾਂ ਮੁਫ਼ਤ ਹਨ।
 
ਜੇ ਸੀਡੀ ਵਿਚਲੇ ਸਾਫਟਵੇਅਰ ਇੰਸਟਾਲ ਕਰਨ ਲਈ ਮੈਨੂੰ ਕੋਈ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ?
ਜਵਾਬ: ਸਾਫਟਵੇਅਰ ਇੰਸਟਾਲ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸੀਡੀ ਨਾਲ ਆਏ ਦਸਤਾਵੇਜ਼ ਨੂੰ ਪੜ੍ਹ ਲਵੋ। ਦਸਤਾਵੇਜ਼ ਦੀ ਸਾਫਟ ਕਾਪੀ ਸਾਈਟ ਉੱਤੇ ਵੀ ਉਪਲੱਬਧ ਹੈ। ਹੋਰ ਮੱਦਦ ਲਈ info@ildc.in ਨੂੰ ਮੇਲ ਭੇਜ ਦਿਓ।
 
ਮੈਂ ਵੈੱਬਸਾਈਟ ਉੱਤੇ ਰਜਿਸਟਰ ਕਰਵਾਉਣ ਲਈ ਅਸਮੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?
ਜਵਾਬ: ਵੈੱਬਸਾਈਟ ਦੇ ਯੂ.ਆਰ.ਐਲ (URL), ਜਿਸ ਉੱਤੇ ਤੁਸੀਂ ਰਜਿਸਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦੇ ਨਾਲ ਪੂਰਾ ਗਲਤੀ ਸੁਨੇਹਾ info@ildc.in ਨੂੰ ਭੇਜ ਦਿਓ। ਨਾਲ ਹੀ ਰਜਿਸਟਰ ਕਰਨ ਦੌਰਾਨ ਵਰਤੇ ਗਏ ਸਟੈਪ ਵੀ ਭੇਜੋ। ਇਸ ਸਾਨੂੰ ਸਮੱਸਿਆ ਦੂਰ ਕਰਨ ਲਈ ਮੱਦਦਗਾਰ ਹੋਵੇਗਾ, ਜੇ ਰਜਿਸਟਰੇਸ਼ਨ ਪੇਜ਼ਾਂ ਵਿੱਚ ਕੋਈ ਵੀ ਸਮੱਸਿਆ ਹੋਈ ਤਾਂ।
 
ਮੇਰੇ ਕੋਲ ਵਿੰਡੋਜ਼ (Windows) ਅਤੇ ਲੀਨਕਸ (Linux) ਤੋਂ ਬਿਨਾਂ ਹੋਰ ਓਪਰੇਟਿੰਗ ਸਿਸਟਮ ਹੈ। ਕੀ ਇਹ ਸਾਫਟਵੇਅਰ ਮੇਰੇ ਪਲੇਟਫਾਰਮ ਲਈ ਵੀ ਕੰਮ ਕਰਦੇ ਹਨ?
ਜਵਾਬ: ਭਾਸ਼ਾ ਸੀਡੀ ਵਿੱਚ ਦਿੱਤੇ ਜਾ ਰਹੇ ਟੂਲ ਵਿੰਡੋਜ਼ / ਲੀਨਕਸ ਨਾਲ ਹੀ ਕੰਮ ਕਰਨ ਲਈ ਹਨ। ਪਰ, ਇਹ ਓਪਰੇਟਿੰਗ ਸਿਸਟਮਾਂ ਦੇ ਸਭ ਵਰਜਨਾਂ ਲਈ ਕੰਮ ਨਹੀਂ ਵੀ ਕਰ ਸਕਦੇ। ਇੰਸਟਾਲ ਕਰਨ ਤੋਂ ਪਹਿਲਾਂ ਦਸਤਾਵੇਜ਼ ਨੂੰ ਵੇਖੋ ਜੀ।
 
ਮੈਂ ਵੱਖ ਵੱਖ ਭਾਸ਼ਾਵਾਂ ਲਈ ਵੱਖ ਵੱਖ ਸਮੱਗਰੀ ਦੀ ਲਿਸਟ ਵੇਖਦਾ ਹਾਂ। ਜੇ ਮੈਂ ਉਹ ਸਾਫਟਵੇਅਰ / ਸਹੂਲਤ ਚਾਹੁੰਦਾ ਹਾਂ, ਜੋ ਕਿ ਮੇਰੀ ਭਾਸ਼ਾ ਵਿੱਚ ਨਾ ਹੋ ਕੇ ਹੋਰ ਭਾਸ਼ਾ ਵਿੱਚ ਮੌਜੂਦ ਹੈ ਤਾਂ ਕੀ ਕਰਨਾ ਪਵੇਗਾ?
ਜਵਾਬ: ਹਾਲਾਂ ਕਿ ਅਸੀਂ ਸਭ ਭਾਸ਼ਾਵਾਂ ਲਈ ਇਕੋ ਜਿਹੀ ਸਮੱਗਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਫੇਰ ਵੀ ਇਹ ਸੰਭਵ ਹੈ ਕਿ ਕੁਝ ਟੂਲ ਇੱਕ ਭਾਸ਼ਾ ਵਿੱਚ ਉਪਲੱਬਧ ਹੋਣ ਅਤੇ ਦੂਜੀ ਭਾਸ਼ਾ ਵਿੱਚ ਸ਼ਾਇਦ ਨਾ। ਹਰ ਭਾਸ਼ਾ ਵਿੱਚ ਉਪਲੱਬਧ ਸਮੱਗਰੀ ਦੀ ਲਿਸਟ ਵੱਖਰੀ ਦਿੱਤੀ ਗਈ ਹੈ।
 
ਭਾਰਤੀਆ ਓਪਨ ਆਫਿਸ ਕੀ ਹੈ? ਆਮ ਬੰਦੇ ਲਈ ਇਸ ਦੀ ਕੀ ਵਰਤੋਂ ਹੈ?
ਜਵਾਬ: ਭਾਰਤੀਓਓ ਪੈਕੇਜ ਵਿੱਚ ਵਰਲਡ ਪਰੋਸੈਸਰ (ਰਾਇਟਰ), ਸਪਰੈੱਡ-ਸ਼ੀਟ ਐਪਲੀਕੇਸ਼ਨ (ਕੈਲਸ), ਪਰਿਜੈੱਟੇਸ਼ਨ ਐਪਲੀਕੇਸ਼ਨ (ਇੰਪਰੈੱਸ), ਡਰਾਇੰਗ ਐਪਲੀਕੇਸ਼ਨ (ਡਰਾਅ) ਮੌਜੂਦ ਹੈ। ਭਾਰਤੀਓਓ ਪੈਕੇਜ ਓਪਨ-ਆਫਿਸ ਦਾ ਸੁਧਾਰਿਆ ਰੂਪ ਹੈ, ਜਿਸ ਵਿੱਚ ਮੇਨੂ, ਹਾਲਤ-ਪੱਟੀਆਂ, ਗਲਤੀ ਸੁਨੇਹੇ, ਯੂਜ਼ਰ ਪਰੋਉਟ ਆਦਿ ਨੂੰ ਭਾਰਤੀ ਭਾਸ਼ਾਵਾਂ ਵਿੱਚ ਦਿੱਤਾ ਗਿਆ ਹੈ। ਭਾਰਤੀਓਓ ਐਪਲੀਕੇਸ਼ਨਾਂ ਲਈ ਹਰੇਕ ਲਈ ਮੱਦਦ ਮੇਨੂ ਉਪਲੱਬਧ ਹੈ, ਜਿਸ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਮੱਦਦ ਵੀ ਉਪਲੱਬਧ ਹੈ, ਜੋ ਕਿ ਐਪਲੀਕੇਸ਼ਨ ਵਿੱਚ ਕਈ ਟੂਲਾਂ ਅਤੇ ਕਮਾਂਡ ਵਾਸਤੇ ਵਰਤਣ ਦੀ ਲੋੜ ਪੈ ਸਕਦੀ ਹੈ।
 
ਫਾਇਰਫਾਕਸ (Firefox) ਕੀ ਹੈ?
ਜਵਾਬ: ਮੋਜ਼ੀਲਾ (Mozilla) ਵਲੋਂ ਤਿਆਰ ਕੀਤਾ ਫਾਇਰਫਾਕਸ ਇੱਕ ਮੁਫ਼ਤ, ਓਪਨ ਸੋਰਸ, ਵੈੱਬ ਬਰਾਊਜ਼ਰ ਹੈ, ਜੋ ਕਿ ਵਿੰਡੋਜ਼, ਲੀਨਕਸ, ਮੈਕ ਓਐਸ (Mac OS X) ਲਈ ਹੈ। ਤੁਸੀਂ ਫਾਇਰਫਾਕਸ ਵੈੱਬ ਪੇਜ਼ ਤੋਂ ਨਵਾਂ ਵਰਜਨ ਡਾਊਨਲੋਡ ਕਰ ਸਕਦੇ ਹੋ। ਹਰੇਕ ਭਾਸ਼ਾ ਸੀਡੀ ਵਿੱਚ ਫਾਇਰਫਾਕਸ ਦਾ ਅਨੁਵਾਦ ਕੀਤਾ ਵਰਜਨ ਸ਼ਾਮਲ ਕੀਤਾ ਗਿਆ ਹੈ। chiraniadp@yahoo.com
 
ਥੰਡਰਬਰਡ (Thunderbird) ਕੀ ਹੈ?
ਜਵਾਬ: ਥੰਡਰਬਰਡ ਇੱਕ ਮੁਫ਼ਤ, ਓਪਰ-ਸੋਰਸ ਅਤੇ ਬਹੁਤੇ ਓਪਰੇਟਿੰਗ ਸਿਸਟਮਾਂ ਲਈ ਅੰਤਰ-ਪਲੇਟਫਾਰਮ ਮੇਲ ਕਲਾਇਟ ਹੈ, ਜੋ ਕਿ ਵਿੰਡੋਜ਼, ਲੀਨਕਸ ਅਤੇ ਮੈਕਨਾਤੋਸ਼ ਲਈ ਸੀਮਿਤ ਨਹੀਂ ਹੈ। ਇਹ ਮੋਜ਼ੀਲਾ ਕੋਡ ਉੱਤੇ ਅਧਾਰਿਤ ਹੈ। ਇਹ ਬਹੁਤ ਵਧੀਆ ਅਤੇ ਵਰਤਣ ਲਈ ਸੌਖਾ ਕਲਾਇਟ ਹੈ, ਜੋ ਕਿ ਆਉਟਲੁੱਕ ਐਕਸਪਰੈਸ (OutLook Express) ਵਰਗਾ ਹੀ ਹੈ, ਪਰ ਜੰਕ ਮੇਲ ਵਰਗੀਕਰਨ ਆਦਿ ਦੀ ਵੱਡੀ ਵਿਸ਼ੇਸ਼ਤਾ ਨਾਲ ਹੈ। ਹਰੇਕ ਭਾਸ਼ਾ ਸੀਡੀ ਵਿੱਚ ਥੰਡਰਬਰਡ ਦਾ ਅਨੁਵਾਦ ਕੀਤਾ ਵਰਜਨ ਮੌਜੂਦ ਹੈ। chiraniadp@yahoo.com
 
ਪਿਡਗਿਨ (Pidgin) ਕੀ ਹੈ?
ਜਵਾਬ: ਪਿਡਗਿਨ ਲੱਖਾਂ ਵਲੋਂ ਵਰਤਿਆ ਗਿਆ ਵਰਤਣ ਲਈ ਸੌਖਾ ਅਤੇ ਮੁਫ਼ਤ ਗੱਲਬਾਤ (ਚੈਟ) ਕਲਾਇਟ ਹੈ। ਤੁਸੀਂ ਇਸ ਦੀ ਵਰਤੋਂ ਕਰਕੇ AIM, MSN, ਯਾਹੂ ਅਤੇ ਹੋਰ ਗੱਲਬਾਤ ਨੈੱਟਵਰਕਾਂ ਨਾਲ ਇੱਕ ਵਾਰ ਹੀ ਕੁਨੈਕਟ ਹੋ ਸਕਦੇ ਹੋ। ਹਰੇਕ ਭਾਸ਼ਾ ਸੀਡੀ ਵਿੱਚ ਪਿਡਗਿਨ ਦਾ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਵਰਜਨ ਸ਼ਾਮਲ ਕੀਤਾ ਗਿਆ ਹੈ।
 
ਸਨਬਰਡ (Sunbird) ਕੈਲੰਡਰ ਐਪਲੀਕੇਸ਼ਨ ਕੀ ਹੈ?
ਜਵਾਬ: ਮੋਜ਼ੀਲਾ ਸਨਬਰਡ ਅੰਤਰ-ਪਲੇਟਫਾਰਮ ਕੈਲੰਡਰ ਐਪਲੀਕੇਸ਼ਨ ਹੈ, ਜੋ ਕਿ ਮੋਜ਼ੀਲਾ ਟੂਲਕਿੱਟ ਨਾਲ ਬਣਾਇਆ ਗਿਆ ਹੈ। ਇਸ ਦਾ ਮਕਸਦ ਕੈਲੰਡਰ ਐਪਲੀਕੇਸ਼ਨ ਨੂੰ ਪੂਰੇ ਫੀਚਰ ਯੂਜ਼ਰ ਨੂੰ ਉਪਲੱਬਧ ਕਰਵਾਉਣ ਦੇ ਨਾਲ ਵਰਤਣ ਲਈ ਸੌਖਾ ਰੱਖਣਾ ਹੈ। ਇਹ ਇੱਕਲਾ ਐਪਲੀਕੇਸ਼ਨ ਹੈ, ਇਸ ਨੂੰ ਹੋਰ ਐਪਲੀਕੇਸ਼ਨ ਦੀ ਲੋੜ ਨਹੀਂ ਹੈ, ਪਰ ਇਹ ਕਿਸੇ ਵੀ ਪਰੋਗਰਾਮ ਨਾਲ ਐਂਟੀਗਰੇਸ਼ਨ ਵੀ ਨਹੀਂ ਦਿੰਦਾ ਹੈ। ਹਰੇਕ ਭਾਸ਼ਾ ਸੀਡੀ ਵਿੱਚ ਮੋਜ਼ੀਲਾ ਸਨਬਰਡ ਦਾ ਅਨੁਵਾਦ ਕੀਤਾ ਵਰਜਨ ਸ਼ਾਮਲ ਕੀਤਾ ਗਿਆ ਹੈ।
 
ਸਕਰੀਬਸ (Scribus) ਕੀ ਹੈ?
ਜਵਾਬ: ਸਕਰੀਬਸ ਓਪਨ-ਸੋਰਸ ਪਰੋਗਰਾਮ ਹੈ, ਜੋ ਕਿ ਲੀਨਕਸ/ਯੂਨੈਕਸ, ਮੈਕ, OS/2 ਅਤੇ ਵਿੰਡੋਜ਼ ਡੈਸਕਟਾਪ ਲਈ “ਪਰੈੱਸ-ਤਿਆਰ” ਆਉਟਪੁੱਟ ਦੇ ਨਾਲ ਪੇਜ਼ ਲੇਆਉਟ ਲਈ ਨਵੇਂ ਢੰਗਾਂ ਨਾਲ ਤਿਆਰ ਇਨਾਮ-ਜੇਤੂ ਪਰੋਫੈਸ਼ਨਲ ਪੇਜ਼ ਲੇਆਉਟ ਹੈ। ਨਵੇਂ ਅਤੇ ਯੂਜ਼ਰ ਲਈ ਸੌਖੇ ਇੰਟਰਫੇਸ ਦੇ ਨਾਲ ਸਕਰੀਬਸ ਪੇਸ਼ੇਵਰ ਪਬਲਿਸ਼ ਫੀਚਰਾਂ ਜਿਵੇਂ ਕਿ CMYK ਰੰਗਾਂ, ਸੈਂਪਰੇਸ਼ਨ, ICC ਰੰਗ ਮੈਨੇਜਮੈਂਟ, ਅਤੇ ਲੋੜ ਮੁਤਾਬਕ PDF ਬਣਾਉਣ ਲਈ ਸਹਾਇਕ ਹੈ। ਹਰੇਕ ਭਾਸ਼ਾ CD ਵਿੱਚ ਸਕਰੀਬਸ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਸ਼ਾਮਲ ਹੈ।
 
ਕੰਟੈਂਟ ਮੈਨਜੇਮੈਂਟ ਸਿਸਟਮ ਕੀ ਹੈ?
ਜਵਾਬ: ਕੰਟੈਂਟ ਮੈਨਜੇਮੈਂਟ ਸਿਸਟਮ ਇੱਕ ਆਮ, ਐਕਸਟੈਨਸ਼ਨਯੋਗ, ਪਰੋਸੈਸ ਰਾਹੀਂ ਚੱਲਣ ਵਾਲਾ ਸਾਫਟਵੇਅਰ ਅਧਾਰਿਤ ਫਰੇਮਵਰਕ ਹੈ, ਜੋ ਕਿ ਈ-ਕਮਿਊਨਟੀ ਵਿੱਚ ਕਮਿਊਨਟੀ ਇੰਫਾਰਮੇਸ਼ਨ ਸਿਸਟਮ(CIS) ਜਾਂ ਸ਼ੋਸ਼ਲ ਇੰਫਰਮੇਸ਼ਨ ਸਿਸਟਮ (SIS) ਹੈ। ਇਹ ਈ-ਕਮਿਊਨਟੀ ਦੇ ਮੈਂਬਰਾਂ ਵਿੱਚ ਅਤੇ ਨਾਲ ਜਾਣਕਾਰੀ ਬਣਾਉਣ, ਵਰਤਣ ਅਤੇ ਸਾਂਝੀ ਕਰਨ ਲਈ ਪਲੇਟਫਾਰਮ ਦਿੰਦਾ ਹੈ। CMS ਦਾ ਭਾਰਤੀ ਭਾਸ਼ਾਵਾਂ ਵਿੱਚ ਕੀਤਾ ਅਨੁਵਾਦ ਹਰੇਕ ਭਾਸ਼ਾ CD ਵਿੱਚ ਉਪਲੱਬਧ ਹੈ।
 
ਜਦੋਂ ਮੈਂ ਲੋੜੀਦੀ ਭਾਸ਼ਾ ਬਟਨ ਨੂੰ ਕਲਿੱਕ ਕਰਦਾ ਹਾਂ ਤਾਂ ਮੇਨੂ / ਸਮੱਗਰੀ ਉਸ ਦੱਸੀ ਭਾਸ਼ਾ ਵਿੱਚ ਹਨ। ਪਰ ਜਦੋਂ ਮੈਂ ਭਾਸ਼ਾ ਸਿੱਖਣੀ ਚਾਹੁੰਦਾ ਹਾਂ ਤਾਂ ਇ18. ੱਕ ਟੂਲ /ਤਕਨੀਕਾਂ ਨਾਲ ਅੱਗੇ ਕਿਵੇਂ ਵਧ ਸਕਦਾ ਹੈ?
ਜਵਾਬ: ਹਾਲਾਂਕਿ ਟੂਲ-ਟਿੱਪ ਅੰਗਰੇਜ਼ੀ ਭਾਸ਼ਾ ਵਿੱਚ ਹਨ, ਤਾਂ ਵੀ ਤੁਸੀਂ ਭਾਸ਼ਾ ਸੀਡੀ ਲਈ ਮੰਗ ਆਪਣਾ ਪਿੰਨ ਕੋਡ ਨਾਲ ਪਤਾ ਦੇ ਕੇ info@ildc.in ਈਮੇਲ ਭੇਜ ਸਕਦੇ ਹੋ।
 
ਮੈਂ ਭਾਸ਼ਾ-ਮਾਹਿਰ ਹਾਂ ਅਤੇ ਅਨੁਵਾਦਕ ਵਜੋਂ ਕੰਮ ਕਰਦਾ ਹਾਂ। ਮੈਂ ਭਾਸ਼ਾ ਤਕਨਾਲੋਜੀ ਖੇਤਰ ਦੇ ਵਿਕਾਸ ਵਿੱਚ ਅੱਪਡੇਟ ਕਰਨਾ ਚਾਹੁੰਦਾ ਹਾਂ।
ਜਵਾਬ: ਨਵੇ ਵਿਕਾਸ ਲਈ www.cdac.in/gist ਵੇਖੋ।
 
ਕੀ ਸਭ ਭਾਸ਼ਾਵਾਂ / ਸਕ੍ਰਿਪਟਾਂ ਵਿੱਚ ਓਪਟੀਕਲ ਕਰੈਕਟਰ ਰੀਕੋਨਾਈਜ਼ੇਸ਼ਨ (OCR) ਉਪਲੱਬਧ ਹੈ?
ਜਵਾਬ: ਇਸ ਸਮੇਂ OCR ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਉਪਲੱਬਧ ਹੈ, ਜਿਵੇਂ ਕਿ ਹਿੰਦੀ, ਮਰਾਠੀ, ਮਲਿਆਲਮ ਅਤੇ ਪੰਜਾਬੀ। ਵੱਖ ਵੱਖ ਭਾਸ਼ਾਵਾਂ ਲਈ ਟੂਲਾਂ ਦੀ ਲਿਸਟ ਵੇਖੋ ਜੀ।
 
ਟੈਕਸਟ ਤੋਂ ਸਪੀਚ ਹਿੰਦੀ ਸਾਫਟਵੇਅਰ ਟੂਲ ਵਿੱਚ ਵਧੀਆ ਕੰਮ ਕਰਦਾ ਹੈ। ਕੀ ਤੁਹਾਡੇ ਕੋਲ ਹੋਰ ਭਾਸ਼ਾਵਾਂ ਲਈ ਵੀ ਹੈ?
ਜਵਾਬ: ਹਾਲੇ ਟੀਟੀਐਸ(TTS) ਕੇਵਲ ਹਿੰਦੀ ਲਈ ਹੀ ਉਪਲੱਬਧ ਹੈ। ਵੱਖ ਵੱਖ ਭਾਸ਼ਾਵਾਂ ਲਈ ਟੂਲਾਂ ਦੀ ਲਿਸਟ ਵੇਖੋ ਜੀ।
 
ਮੈਨੂੰ ਸਾਫਟਵੇਅਰ ਨਾਲ ਸਮੱਸਿਆ ਹੈ। ਮੈਂ ਮੱਦਦ ਕਿੱਥੋਂ ਲੈ ਸਕਦਾ ਹਾਂ?
ਜਵਾਬ : ਤੁਸੀਂ ਦਿੱਤੇ ਗਏ ਦਸਤਾਵੇਜ਼ ਨੂੰ ਵੇਖਣਾ ਚਾਹੋਗੇ। ਜੇ ਹਾਲੇ ਵੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਉਸ ਨੂੰ info@ildc.in ਉੱਤੇ ਭੇਜ ਸਕਦੇ ਹੋ। ਅਸੀਂ ਉਸ ਨੂੰ ਹੱਲ਼ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ।
 
ਮੈਨੂੰ ਇਸ ਵੈੱਬਸਾਈਟ ਉੱਤੇ ਟੈਕਸਟ ਵਿੱਚ ਕੁਝ ਗਲਤੀਆਂ ਲੱਭੀਆਂ ਹਨ। ਮੈਂ ਇਹ ਗਲਤੀਆਂ ਬਾਰੇ ਜਾਣਕਾਰੀ ਕਿਵੇਂ ਦੇਵਾਂ?
ਜਵਾਬ: ਕਿਉਂਕਿ ਅਨੁਵਾਦ ਵਿਸ਼ੇ ਮੁਤਾਬਕ ਹੁੰਦਾ ਹੈ, ਅਸੀਂ ਇਸ ਵਿੱਚ 100% ਸ਼ੁੱਧਤਾ ਬਾਰੇ ਦਾਅਵਾ ਨਹੀਂ ਕਰ ਸਕਦੇ ਹਾਂ। ਇਹ ਸ਼ਲਾਘਾਯੋਗ ਹੋਵੇਗਾ ਜੇ ਤੁਸੀਂ ਸਾਰੀਆਂ ਗਲਤੀਆਂ ਬਾਰੇ ਜਾਣਕਾਰੀ info@ildc.in ਨੂੰ ਈਮੇਲ ਕਰ ਦਿਓ।
 
ਮੈਂ ਕੁਝ ਫਾਇਲਾਂ ਨੂੰ ਅੰਗਰੇਜ਼ੀ ਤੋਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨਾ ਚਾਹੁੰਦਾ ਹਾਂ। ਮੈਂ ਇਸ ਲਈ ਕੋਈ ਸਾਫਟਵੇਅਰ ਨਹੀਂ ਲੈ ਸਕਦਾ ਹਾਂ?
ਜਵਾਬ: ਇਸ ਸਮੇਂ ਭਾਸ਼ਾ ਸੀਡੀ ਲਈ ਮਸ਼ੀਨ ਅਨੁਵਾਦ ਸਿਸਟਮ ਉਪਲੱਬਧ ਨਹੀਂ ਹੈ।
 
ਕੀ ਮੈਂ ਇਹ ਸਾਫਟਵੇਅਰ ਅਤੇ ਫੋਂਟ ਨੂੰ ਆਪਣੀ ਪਰੋਡੱਕਟ ਡਿਵੈਲਪਮੈਂਟ ਲਈ ਵਰਤ ਸਕਦਾ ਹਾਂ ਅਤੇ ਆਪਣੀ ਵਪਾਰਕ ਵੈੱਬਸਾਈਟ ਬਣਾ ਸਕਦਾ ਹਾਂ?
ਜਵਾਬ: ਸਭ ਸਾਫਟਵੇਅਰ ਟੂਲ ਅਤੇ ਫੋਂਟ ਕੇਵਲ ਗ਼ੈਰ-ਵਪਾਰਕ ਕੰਮਾਂ ਲਈ ਹੀ ਦਿੱਤੇ ਜਾ ਰਹੇ ਹਨ।
 
ਅਸੀਂ ਇੱਕ ਸੰਗਠਨ ਹਾਂ ਅਤੇ ਅਸੀਂ ਇਹ ਸਾਫਟਵੇਅਰ ਟੂਲ ਨੂੰ ਆਪਣੇ ਰੋਜ਼ਾਨਾ ਦਫ਼ਤਰੀ ਕੰਮ ਲਈ ਵਰਤਣਾ ਚਾਹੁੰਦੇ ਹਾਂ। ਕੀ ਅਸੀਂ ਇਸ ਲਈ ਟਰੇਨਿੰਗ ਲੈ ਸਕਦੇ ਹਾਂ?
ਜਵਾਬ: ਸਭ ਸਾਫਟਵੇਅਰ ਟੂਲ ਅਤੇ ਫੋਂਟ ਕੇਵਲ ਗ਼ੈਰ-ਵਪਾਰਕ ਕੰਮਾਂ ਲਈ ਹੀ ਦਿੱਤੇ ਜਾ ਰਹੇ ਹਨ। ਟਰੇਨਿੰਗ ਲਈ ਮੰਗ ਨੂੰ ਵੱਖਰੇ ਤੌਰ ਉੱਤੇ ਭੇਜਿਆ ਜਾ ਸਕਦਾ ਹੈ।
 
ਕੀ ਮੈਂ ਸੀਡੀ ਵਿੱਚ ਸਾਫਟਵੇਅਰ ਦੀ ਵਰਤੋਂ ਕਰਕੇ ਆਪਣੀ ਭਾਸ਼ਾ ਵਿੱਚ ਈਮੇਲ ਭੇਜ ਸਕਦਾ ਹਾਂ?
ਜਵਾਬ: ਤੁਸੀਂ ਆਪਣੀ ਭਾਸ਼ਾ ਵਿੱਚ ਈਮੇਲਾਂ ਨੂੰ ਈਮੇਲ ਕਲਾਇਟ ਵਿੱਚ ਯੂਨੀਕੋਡ ਦੀ ਮੱਦਦ ਨਾਲ ਭੇਜ ਸਕਦੇ ਹੋ। ਤੁਸੀਂ ਸੁਨੇਹਾ ਲਿਖਣ ਲਈ ਯੂਨੀਕੋਡ ਟਾਈਪਿੰਗ ਟੂਲ ਦੀ ਵੀ ਵਰਤੋਂ ਕਰ ਸਕਦੇ ਹੋ।
 
ਮੈਂ ਵੈੱਬ ਸਾਈਟ ਉੱਤੇ ਰਜਿਸਟਰ ਕੀਤਾ ਸੀ ਅਤੇ ਪਾਸਵਰਡ ਗੁਆਚ ਗਿਆ?
ਜਵਾਬ: ਆਪਣਾ ਪਾਸਵਰਡ ਭੁੱਲ ਗਏ ਪੇਜ਼ ਉੱਤੇ ਜਾਉ ਅਤੇ ਆਪਣੇ ਯੂਜ਼ਰ ਆਈ.ਡੀ ਦੇ ਨਾਲ ਈਮੇਲ ਆਈ.ਡੀ. ਦਿਓ, ਜੋ ਕਿ ਤੁਸੀਂ ਸਾਡੇ ਨਾਲ ਰਜਿਸਟਰ ਕਰਨ ਸਮੇਂ ਦਿੱਤਾ ਸੀ। ਤੁਹਾਡਾ ਪਾਸਵਰਡ ਤੁਹਾਨੂੰ ਈਮੇਲ ਆਈ.ਡੀ. ਉੱਤੇ ਭੇਜ ਦਿੱਤਾ ਜਾਵੇਗਾ।
 
ਮੈਂ ਭਾਰਤ ਤੋਂ ਬਾਹਰ ਰਹਿੰਦਾ ਹਾਂ। ਮੈਂ ਸੀਡੀ ਕਿਵੇਂ ਲੈ ਸਕਦਾ ਹਾਂ?
ਜਵਾਬ: ਹਾਂ, ਅਸੀਂ ਭਾਰਤ ਤੋਂ ਬਾਹਰ ਵੀ ਭੇਜਦੇ ਹਾਂ। www.iiit.net/amba/isciiplugin/index.html