ਮੁੱਖ ਪੰਨਾ | Language Option | ਡਾਊਨਲੋਡ | ਆਮ ਸਵਾਲ | Help Manual | ਸੰਪਰਕ ਕਰੋ (ਨਵਾਂ ਟੋਲ ਫਰੀ ਨੰਬਰ‍) | Site Map
 
 
ਭਾਰਤੀ ਭਾਸ਼ਾਵਾਂ ਦੀ ਤਕਨਾਲੋਜੀ ਪ੍ਰਗਤੀ
ਮਨੁੱਖੀ ਜੀਵਾਂ ਵਿਚ ਸੰਚਾਰ ਅੰਤਰਕ ਤੌਰ 'ਤੇ ਬਹੁ-ਰੂਪੀ ਹੈ, ਜਿਸ ਵਿਚ ਦ੍ਰਿਸ਼ ਅਤੇ ਸੁਣਨ ਵਿਧੀਆਂ ਮੁੱਢਲੀਆਂ ਹਨ। ਅੱਜ ਕੱਲ੍ਹ ਮਾਨਵ-ਮਸ਼ੀਨ ਸੰਚਾਰ ਦੇ ਮੁੱਖ ਮਾਧਿਅਮ, ਮਨੁੱਖ ਵਲ ਝੁਕਣ ਦੀ ਬਜਾਏ ਮਸ਼ੀਨ ਦੀ ਸਹੂਲਤ ਵਲ ਵੱਧ ਉਲਾਰ ਹਨ। ਮਾਊਸ ਅਤੇ ਕੀ-ਬੋਰਡ ਬੁਨਿਆਦੀ ਇਨਪੁਟ ਯੰਤਰ ਹਨ ਅਤੇ ਦਰਸ਼ੀ ਪ੍ਰਦਰਸ਼ਨ ਇਕਾਈ ਪ੍ਰਾਥਮਿਕ ਆਊਟਪੁਟ ਯੰਤਰ ਹੈ। ਅਜਿਹੇ ਇੰਟਰਫ਼ੇਸਾਂ ਦਾ ਪ੍ਰਯੋਗ ਵਿਸ਼ੇਸ਼ ਨਿਪੁੰਨਤਾਵਾਂ ਅਤੇ ਮਨੋਬਿਰਤੀ ਦੀ ਮੰਗ ਕਰਦਾ ਹੈ, ਜਿਹੜੀ ਬਹੁਤੇ ਲੋਕਾਂ ਵਿਚ ਨਹੀਂ ਮਿਲਦੀ। ਮਸ਼ੀਨ-ਕੇਂਦਰਤ ਸੰਚਾਰ ਵਿਧੀ ਨੂੰ ਮਾਨਵ-ਕੇਂਦਰਤ ਇੰਟਰਫ਼ੇਸਾਂ ਦੇ ਪੱਖ ਵਿਚ ਬਦਲਣ ਦੀ ਲੋੜ ਹੈ ਤਾਂ ਕਿ ਸਾਰੇ ਲੋਕ ਕੰਪਿਊਟਰ ਦੀ ਸ਼ਕਤੀ ਦਾ ਲਾਹਾ ਲੈ ਸਕਣ। ਜਿੱਥੇ ਦਰਸ਼ੀ ਵਿਧੀ ਸੂਚਨਾ ਨੂੰ ਇਕੱਤਰ ਕਰਨ ਵਿਚ ਬਹੁਤ ਅਸਰਦਾਇਕ ਹੈ, ਉੱਥੇ ਬਾਣੀ (ਬੋਲਚਾਲ) ਸੂਚਨਾ ਦੇ ਪਾਸਾਰ ਲਈ ਤਰਜੀਹੀ ਅਤੇ ਸਭ ਤੋਂ ਵਧ ਆਸਾਨ ਵਿਧੀ ਰਹੀ ਹੈ। ਮੌਖਿਕ ਸੰਚਾਰ ਦਾ ਫ਼ਾਇਦਾ ਹੋਰ ਵੀ ਵੱਧ ਗਿਆ ਹੈ ਕਿਉਂਕਿ ਕੰਪਿਊਟਰਾਂ ਅਤੇ ਸੰਚਾਰ ਸਿਸਟਮਾਂ ਦੇ ਆਪਸੀ ਸਿਮਟਣ ਨੇ ਦੂਰ ਦੁਰਾਡੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਦੀ ਕੰਪਿਊਟਰ ਰਾਹੀਂ ਸੂਚਨਾ ਤੀਕ ਪੰਹੁਚ ਆਸਾਨ ਕਰ ਦਿੱਤੀ ਹੈ। ਮੌਖਿਕ ਸੰਚਾਰ ਕੁਦਰਤੀ ਭਾਸ਼ਾ ਨੂੰ ਵਰਤਦਾ ਹੈ, ਅਤੇ ਇਹ ਗੱਲ ਭਾਸ਼ਾ-ਵਿਗਿਆਨ ਦੀ ਭੂਮਿਕਾ ਨੂੰ ਸੂਚਨਾ ਤਕਨਾਲੋਜੀ ਵਿਚ ਮੋਹਰੇ ਲੈ ਆਉਂਦੀ ਹੈ। ਇਸ ਲਈ ਕੰਪਿਊਟਰ ਦਾ ਮਾਨਵ-ਕੇਂਦਰਤ ਇੰਟਰਫ਼ੇਸ ਅੱਜ ਦੀ ਲੋੜ ਬਣ ਗਿਆ ਹੈ। ਮਨੁੱਖਾਂ ਨੂੰ ਇਕ ਅਨੂਠੀ ਮਨ-ਸ਼ਕਤੀ ਨਾਲ ਵਰੋਸਾਇਆ ਹੋਇਆ ਹੈ, ਇਹ ਹੈ ਭਾਸ਼ਾ ਜਿਸ ਦੀ ਸਹਾਇਤਾ ਨਾਲ ਉਹ ਸੂਚਨਾ, ਵਿਵੇਕ ਅਤੇ ਵਿਚਾਰਾਂ ਦਾ ਆਪਸੀ ਆਦਾਨ ਪ੍ਰਦਾਨ ਬਿਨਾਂ ਕਿਸੇ ਉਚੇਚ ਦੇ ਕਰ ਲੈਂਦੇ ਹਨ। ਕੁਦਰਤੀ ਭਾਸ਼ਾ ਦੀ ਵਰਤੋਂ ਨਾਲ ਲੈਸ ਮਾਨਵ-ਮਸ਼ੀਨ ਸੰਪਰਕ ਵਿਚ ਮਾਨਵ ਭਾਸ਼ਾ ਤਕਨਾਲੋਜੀ ਦੇ ਕਈ ਪੱਖ ਸ਼ਾਮਿਲ ਹੋ ਜਾਂਦੇ ਹਨ: ਬਾਣੀ ਪੜ੍ਹਨ, ਪਹਿਚਾਣ, ਬਾਣੀ ਅਤੇ ਲਿਪੀ ਦੀ ਸਮਝ, ਮਸ਼ੀਨ-ਅਨੁਵਾਦ, ਪਾਠ ਸਿਰਜਣ, ਬਾਣੀ ਅਤੇ ਰਵਾਂ ਲਿਖੀ ਜਾਣ ਵਾਲੀ ਲਿਪੀ ਦਾ ਸੰਸਲੇਸ਼ਣ। ਮਸ਼ੀਨ ਨਾਲ ਸੰਪਰਕ ਕਰਨ ਲਈ ਭਾਸ਼ਾ ਦੇ ਦੋਵੇਂ ਰੂਪ, ਬੋਲੇ ਜਾਣ ਵਾਲੀ ਅਤੇ ਲਿਖੇ ਜਾਣ ਵਾਲੀ, ਉਪਯੋਗੀ ਹਨ।
ਕੰਪਿਊਟਰ ਉੱਤੇ ਭਾਰਤੀ ਭਾਸ਼ਾਵਾਂ ਵਿਚ ਕਾਰਜ ਕਰਨ ਦੀ ਸਹੂਲਤ ਪਿਛਲੇ ਦੋ ਦਹਾਕਿਆਂ ਤੋਂ ਉਪਲਬਧ ਕਰਾਈ ਜਾ ਰਹੀ ਹੈ ਜਿਸ ਵਿਚ ਵਿਭਿੰਨ ਪਲੇਟਫਾਰਮਾਂ ਅਤੇ ਪ੍ਰਚਾਲਨ ਪ੍ਰਣਾਲੀਆਂ ਉੱਤੇ ਡੇਟਾ ਸੰਸਾਧਨ, ਸ਼ਬਦ ਸੰਸਾਧਨ, ਡੇਸਕ ਟਾੱਪ ਪ੍ਰਕਾਸ਼ਨ ਆਦਿ ਸਹਿਤ ਵਿਭਿੰਨ ਪ੍ਰਕਾਰ ਦੇ ਕਾਰਜ ਸ਼ਾਮਿਲ ਹਨ।

ਸੂਚਨਾ ਤਕਨਾਲੋਜੀ ਵਿਭਾਗ ਨੇ ਬਗੈਰ ਕਿਸੇ ਪ੍ਰਕਾਰ ਦੇ ਭਾਸ਼ਾਈ ਰੁਕਾਵਟ ਦੇ ਮਾਨਵ-ਮਸ਼ੀਨ ਸੰਪਰਕ ਦੀ ਸਹੂਲਤ ਪ੍ਰਦਾਨ ਕਰਨ ਦੇ ਪ੍ਰਯੋਜਨ ਨਾਲ ਸੂਚਨਾ ਸੰਸਾਧਨ ਸਾਧਨਾਂ ਦਾ ਵਿਕਾਸ ਕਰਨ, ਬਹੁ-ਭਾਸ਼ੀ ਗਿਆਨ ਸਰੋਤਾਂ ਦਾ ਨਿਰਮਾਣ ਤੇ ਪਹੁੰਚ ਵਿਵਸਥਾ, ਅਤੇ ਨਵੀਨ ਖ਼ਪਤਕਾਰੀ ਉਤਪਾਦਾਂ ਅਤੇ ਸੇਵਾਵਾਂ ਦੇ ਵਿਕਾਸ ਲਈ ਉਹਨਾਂ ਦਾ ਇਕਾਕੀਕਰਣ ਕਰਨ ਦੇ ਉਦੇਸ਼ ਨਾਲ ਟੀ.ਡੀ.ਆਈ.ਐੱਲ ( ਭਾਰਤੀ ਭਾਸ਼ਾਵਾਂ ਲਈ ਤਕਨਾਲੋਜੀ ਵਿਕਾਸ) ਨੇ ਕਾਰਜਕ੍ਰਮ ਆਰੰਭ ਕੀਤਾ ਸੀ। ਕਾਰਪੋਰਾ ਅਤੇ ਸ਼ਬਦ ਕੋਸ਼ ਵਰਗੇ ਭਾਸ਼ਾ ਵਿਗਿਆਨ ਸੰਸਾਧਕਾਂ ਦੇ ਵਿਕਾਸ, ਫ਼ੌਂਟ, ਪਾਠ ਸੰਪਾਦਕ, ਸਪੈੱਲ ਚੈੱਕਰ, ਓਸੀਆਰ ਅਤੇ ਪਾਠ ਤੋਂ ਬਾਣੀ ਦੇ ਮਾਨਕ ਵਰਗੇ ਮੁੱਢਲੇ ਸੂਚਨਾ ਸੰਸਾਧਨਾਂ ਦੇ ਵਿਕਾਸ ਦੀਆਂ ਪਰਿਯੋਜਨਾਵਾਂ ਨੂੰ ਧਨ ਰਾਸ਼ੀ ਉਪਲਬਧ ਕਰਾਈ ਗਈ। ਮਾਨਕ ਵੀ ਤਿਆਰ ਕੀਤੇ ਗਏ।

ਭਾਰਤੀ ਭਾਸ਼ਾ ਤਕਨਾਲੋਜੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਵਿਕਾਸ ਕਰਨ ਲਈ ਦੇਸ਼ ਦੇ ਵਿਭਿੰਨ ਸਥਾਨਾਂ ਤੇ ਨਿੱਜੀ, ਸਰਵਜਨਕ ਤੇ ਸਰਕਾਰੀ ਪੱਧਰ 'ਤੇ ਅਨੇਕਾਂ ਯਤਨ ਕੀਤੇ ਗਏ ਹਨ। ਸਰੋਤ ਕੇਂਦਰਾਂ ਅਤੇ ਕੋਇਲਨੈਟ (Coilnet) ਕੇਂਦਰਾਂ ਦੁਆਰਾ ਵਿਕਸਤ ਭਾਸ਼ਾ ਤਕਨਾਲੋਜੀ ਅਤੇ ਸਾਧਨਾਂ ਨੂੰ ਤੇਜ਼ੀ ਨਾਲ ਪ੍ਰਯੋਗ ਵਿਚ ਲਿਆਣ ਦੀ ਜ਼ਰੂਰਤ ਹੈ ਜਿਸ ਨਾਲ ਉਹਨਾਂ ਦੀ ਉਪਯੋਗਤਾ ਸਬੰਧੀ ਪ੍ਰਤੀਕਿਰਿਆ ਮਿਲ ਸਕੇ ਅਤੇ ਇਸ ਨੂੰ ਉਤਪਾਦਨੀਕਰਨ ਲਈ ਉਪਲਬਧ ਕਰਾਇਆ ਜਾ ਸਕੇ। ਖੋਜ ਅਤੇ ਵਿਕਾਸ ਦੀ ਛਾਪ ਪੂਰੇ ਸਮਾਜ 'ਤੇ ਪੈਣੀ ਚਾਹੀਦੀ ਹੈ। ਇਸ ਦਾ ਭਾਵ ਇਹ ਹੈ ਕਿ ਖੋਜ ਦੀਆਂ ਕੋਸ਼ਿਸ਼ਾਂ ਨੂੰ ਪ੍ਰਯੋਗਸ਼ਾਲਾਵਾਂ ਤਕ ਸੀਮਤ ਨਾ ਕਰਕੇ ਇਹਨਾਂ ਦਾ ਨਿਯੋਜਨ ਤੇਜ਼ੀ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਆਖ਼ਰੀ ਤੌਰ 'ਤੇ ਉਪਭੋਗਤਾਵਾਂ ਦੀ ਪ੍ਰਤਿਪੁਸ਼ਟੀ ਅਤੇ ਉਹਨਾਂ ਦੇ ਅਨੁਭਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਇਸ ਨੂੰ ਉਤਪਾਦਾਂ ਵਿਚ ਹੋਰ ਸੁਧਾਰ ਲਿਆਣ ਲਈ ਲਈ ਵਰਤਿਆ ਜਾ ਸਕੇ।

ਸਰਕਾਰ ਅਗਲੇ ਇਕ ਵਰ੍ਹੇ ਵਿਚ ਨਿਮਨਲਿਖਤ ਉਤਪਾਦ ਅਤੇ ਸਮਾਧਾਨ ਸਰਵਜਨਕ ਡੋਮੇਨ ਵਿਚ ਉਪਲਬਧ ਕਰਾਣ ਦੀ ਪੂਰੀ ਤਿਆਰੀ ਕਰੀ ਬੈਠੀ ਹੈ।
ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਮੁਫ਼ਤ ਫ਼ੌਂਟ (ਟੀਟੀਐੱਫ ਤੇ ਓਟੀਐੱਫ) ਅਤੇ ਸ਼ਬਦ ਸੰਸਾਧਕ (ਵਰਡ ਪਰੋਸੈੱਸਰ)। ਪਹਿਲੇ ਕਦਮ ਦੇ ਰੂਪ ਵਿਚ ਸ਼ਾਸਤਰੀ ਭਾਸ਼ਾ ਤਮਿਲ, ਹਿੰਦੀ, ਤੇਲਗੂ ਅਤੇ ਪੰਜਾਬੀ ਦੇ ਲਈ ਹਰਮਨਪਿਆਰੇ ਟਰੂ ਟਾਇਪ ਫ਼ੌਂਟ (ਟੀਟੀਐੱਫ) ਸਰਵਜਨਕ ਡੋਮੇਨ ਵਿਚ ਉਪਲਬਧ ਕਰਾਣ ਦੇ ਉਦੇਸ਼ ਨਾਲ ਇਸ ਦੀ ਚੋਣ ਪ੍ਰਕਾਸ਼ਨ ਵਿਭਾਗ ਨਾਲ ਵਿਚਾਰ ਵਟਾਂਦਰਾ ਕਰਕੇ ਕੀਤੀ ਗਈ ਹੈ। ਵਿੰਡੋਜ਼ ੯੫/ ਵਿੰਡੋਜ਼ ੯੮/ ਵਿੰਡੋਜ਼ ਐਨਟੀ ਪਲੇਟਫ਼ਾਰਮ ਵਾਲੀਆਂ ਪ੍ਰਣਾਲੀਆਂ ਉੱਤੇ ਟੀਟੀਐੱਫ (ਟਰੂ ਟਾਇਪ ਫ਼ੌਂਟ) ਦਾ ਪ੍ਰਯੋਗ ਵਿਆਪਕ ਰੂਪ ਵਿਚ ਹੋ ਰਿਹਾ ਹੈ। ਵਿੰਡੋਜ਼ ੨੦੦੦/ਏਕਸਪੀ/੨੦੦੩ ਅਤੇ ਲਿਨਕਸ ਪਲੇਟਫ਼ਾਰਮਾਂ ਦੇ ਓਟੀਐੱਫ ( ਓਪਨ ਟਰੂ ਫ਼ੌਂਟ) ਜਾਰੀ ਕੀਤੇ ਜਾ ਰਹੇ ਹਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਉਪਰਾਲਾ ਹੈ ਅਤੇ ਸ਼ਬਦ ਸੰਸਾਧਕ (ਵਰਤਮਾਨ ਅਤੇ ਨਵੇਂ) ਇਨ੍ਹਾਂ ਫ਼ੌਂਟਾਂ ਦਾ ਪ੍ਰਯੋਗ ਕਰ ਸਕਣਗੇ। ਇਸ ਦੇ ਫ਼ਲਸਰੂਪ ਉਪਭੋਗਤਾਵਾਂ ਨੂੰ ਡੇਟਾ ਐਂਟਰੀ ਲਈ ਤਮਿਲ ਨੇਟ/ ਤਮਿਲ ੯੯ ਅਤੇ ਟਾਈਪਰਾਈਟਰ ਕੀ-ਬੋਰਡ ਵਾਲੇ ਹੋਰ ਜ਼ਿਆਦਾ ਫ਼ੌਂਟ ਉਪਲਬਧ ਹੋ ਸਕਣਗੇ।

ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਸੂਚਨਾ ਪ੍ਰਾਪਤੀ, ਮੁੜ-ਪ੍ਰਾਪਤੀ ਅਤੇ ਅੰਕੀਕਰਣ ਲਈ ਦ੍ਰਿਸ਼ਟਮਾਨ ਅੱਖਰ ਪਹਿਚਾਣ ( ਓਸੀਆਰ) ਓਸੀਆਰ ਸਕੈਨ ਕੀਤੇ ਗਏ ਪ੍ਰਤਿਰੂਪਾਂ (ਮੁਦਰਤ ਪੰਨਿਆਂ ਨੂੰ ਸਕੈਨਰ ਦੇ ਮਾਧਿਅਮ ਨਾਲ ਸਕੈਨ ਕੀਤਾ ਜਾ ਸਕਦਾ ਹੈ), ਨੂੰ ਸੰਪਾਦਨਯੋਗ ਪਾਠ ਵਿਚ ਤਬਦੀਲ ਕਰਦਾ ਹੈ ਤਾਂਕਿ ਉਸ ਦਾ ਪ੍ਰਯੋਗ ਹੋਰ ਵਰਤੋਂ ਲਈ ਕੀਤਾ ਜਾ ਸਕੇ ਅਤੇ ਜ਼ਰੂਰਤ ਅਨੁਸਾਰ ਉਹਨਾਂ ਦੀ ਸੁਧਾਈ ਹੋ ਸਕੇ। ਪ੍ਰਕਾਸ਼ਨ ਉਦਯੋਗ ਇਸ ਦਾ ਇਕ ਪ੍ਰਮੁੱਖ ਲਾਭਪਾਤਰ ਹੈ, ਜਿਹੜਾ ਪਾਠਾਂ ਦੇ ਦੁਬਾਰਾ ਮੁਦਰਣ ਅਤੇ ਨਵੇਂ ਸਕੰਲਨ ਤਿਆਰ ਕਰਨ ਲਈ ਇਸ ਦਾ ਪ੍ਰਯੋਗ ਕਰ ਸਕਦਾ ਹੈ।


ਰੇਲਵੇ ਸੂਚਨਾ, ਸਿਹਤ ਦੀ ਦੇਖਭਾਲ, ਖੇਤੀਬਾੜੀ, ਬਿਪਤਾ ਪ੍ਰਬੰਧ ਅਤੇ ਸਰਵਜਨਕ ਉਪਯੋਗਤਾ ਦੀਆਂ ਹੋਰ ਸੇਵਾਵਾਂ ਲਈ ਬਾਣੀ ਇੰਟਰਫ਼ੇਸ। ਇਸ ਨਾਲ ਆਮ ਲੋਕਾਂ ਨੂੰ ਉੱਨਤ ਤਕਨਾਲੋਜੀ ਦਾ ਲਾਭ ਪ੍ਰਾਪਤ ਕਰਨ ਵਿਚ ਸਹਾਇਤਾ ਮਿਲੇਗੀ। ਪ੍ਰਣਾਲੀ ਦੇ ਨਾਲ ਸੰਪਰਕ ਕਰਨ ਦੇ ਪ੍ਰਯੋਜਨ ਨਾਲ ਮਨੁੱਖ ਬਾਣੀ ਦੀ ਪਹਿਚਾਣ ਕਰਨ ਅਤੇ ਸੂਚਨਾ ਦੇ ਸਿੰਖਿਪਤੀਕਰਣ ਲਈ ਉਸ ਨੂੰ ਪਾਠ ਵਿਚ ਤਬਦੀਲ ਕਰਨ ਲਈ ਵਾੱਕ ਇੰਜਣ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਪਾਠ ਤੋਂ ਬਾਣੀ ਦਾ ਪ੍ਰਯੋਗ ਇੰਟਰਨੈੱਟ ਤੋਂ ਸੂਚਨਾ ਪ੍ਰਾਪਤ ਕਰਨ ਵਰਗੀਆਂ ਵਰਤੋਂਆਂ ਲਈ ਦ੍ਰਿਸ਼ਟੀਹੀਣ ਵਿਅਕਤੀ ਨੂੰ ਪਾਠ ਪੜ੍ਹ ਕੇ ਸੁਣਾਟ ਲਈ ਵੀ ਕੀਤਾ ਜਾ ਸਕਦਾ ਹੈ।

ਭਾਰਤੀ ਭਾਸ਼ਾਵਾਂ ਲਈ ਇੰਟਰਨੈੱਟ ਪਹੁੰਚ ਸਾਧਨ ਜਿਵੇਂ ਕਿ ਬਰਾਊਜ਼ਰ, ਖੋਜ ਇੰਜਣ ਅਤੇ ਈ-ਮੇਲ। ਇਸ ਨਾਲ ਭਾਰਤੀ ਭਾਸ਼ਾਵਾਂ ਵਿਚ ਈ-ਮੇਲ ਭੇਜਣਾ ਸੰਭਵ ਹੋ ਸਕੇਗਾ ਅਤੇ ਖੋਜ ਇੰਜਣ ਹੋਰ ਭਾਰਤੀ ਭਾਸ਼ਾਵਾਂ ਵਿਚ ਸੂਚਨਾ ਖੋਜਣ ਦੀ ਸਹਾਇਤਾ ਉਪਲਬਧ ਕਰਾਏਗਾ ਅਤੇ ਨਾਲ ਹੀ ਕਿਸੇ ਵੀ ਇਕ ਭਾਰਤੀ ਭਾਸ਼ਾ ਵਿਚ ਪੁੱਛ-ਗਿੱਛ ਵੀ ਉਪਲਬਧ ਕਰਾਏਗਾ।

ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿਚਕਾਰ ਆੱਨ-ਲਾਈਨ ਅਨੁਵਾਦ ਸੇਵਾ ਉਪਕਰਣ। ਇਸ ਨਾਲ ਲੋਕਾਂ ਨੂੰ ਅੰਗਰੇਜ਼ੀ ਅਤੇ ਕਿਸੇ ਵੀ ਭਾਰਤੀ ਭਾਸ਼ਾ ਵਿਚ ਉਪਲਬਧ ਕਿਸੇ ਸੂਚਨਾ-ਸਮੱਗਰੀ ਦਾ ਅਨੁਵਾਦ ਆਪਣੀ ਪਸੰਦ ਦੀ ਭਾਰਤੀ ਭਾਸ਼ਾ ਵਿਚ ਕਰਨ ਦੀ ਸਹੂਲਤ ਪ੍ਰਾਪਤ ਹੋਵੇਗੀ।

ਉਤਪਾਦ/ ਸੇਵਾਵਾਂ ਟੀਡੀਆਈਐੱਲ ਕੇਂਦਰਾਂ ਦੇ ਮਾਧਿਅਮ ਨਾਲ ਆੱਨ-ਲਾਈਨ ਸਹਾਇਤਾ (ਹੈਲਪ) ਡੈਸਕ ਨਾਲ ਉਪਲਬਧ ਕਰਾਏ ਜਾ ਰਹੇ ਹਨ।

ਨਿਮਨਲਿਖਿਤ ਦੇ ਮਾਧਿਅਮ ਨਾਲ ਖੋਜ, ਉਤਪਾਦਨ, ਨਿਯੋਜਨ ਅਤੇ ਸਹਾਇਤਾ ਨੂੰ ਪ੍ਰੇਰਤ ਕਰਨ ਦੇ ਉਦੇਸ਼ ਨਾਲ ਟੀਡੀਆਈਐੱਲ- ਡੀਸੀ (ਭਾਸ਼ਾ ਤਕਨਾਲੋਜੀ ਉਪਯੋਗਤਾ ਵਿਤਰਣ ਕੇਂਦਰ) ਲਈ ਸਰਕਾਰ ਦੀ ਇਕ ਮਿਸ਼ਨ ਉਨਮੁਖ ਅਤੇ ਸਮਾਂ-ਬੱਧ ਕਾਰਜਯੋਜਨਾ ਹੈ।

ਵਿਕਸਤ ਤਕਨਾਲੋਜੀਆਂ ਨੂੰ ਬਾਜ਼ਾਰ ਵਿਚ ਉਪਲਬਧ ਕਰਾਣਾ

ਉਤਪਾਦ ਤਿਆਰ ਕਰਨ ਲਈ ਤਕਨਾਲੋਜੀ ਦਾ ਦਰਜਾ ਵਧਾਉਣਾ ਅਤੇ ਉਤਪਾਦਾਂ ਨੂੰ ਨੇਮ-ਬੱਧ ਕਰਨਾ

ਜ਼ਰੂਰਤ ਅਧਾਰਤ ਨਵੀਆਂ ਤਕਨਾਲੋਜੀਆਂ ਦਾ ਵਿਕਾਸ ਕਰਨਾ ਇਹਨਾਂ ਨੂੰ ਹਾਸਲ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਜਾ ਰਹੇ ਹਨ:

ਟੀਡੀਆਈਐੱਲ ਡੇਟਾ ਕੇਂਦਰਾਂ ਦੇ ਮਾਧਿਅਮ ਨਾਲ ਤਕਨਾਲੋਜੀਆਂ/ ਉਪਕਰਣਾਂ ਦਾ ਸਤਰ-ਬੱਧ ਵਿਤਰਣ
क.ਵਿਕਸਤ ਸਾਧਨਾਂ, ਤਕਨਾਲੋਜੀਆਂ, ਉਤਪਾਦਾਂ ਅਤੇ ਸੇਵਾਵਾਂ ਦੀ ਪ੍ਰਾਪਤੀ

ख.ਭਾਸ਼ਾ ਤਕਨਾਲੋਜੀ ਦੇ ਖੇਤਰਾਂ ਵਿਚ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਅਤੇ ਉਪਲਬਧ ਸਾਧਨਾਂ ਅਤੇ ਤਕਨਾਲੋਜੀਆਂ ਦੇ ਮਾਧਿਅਮ ਨਾਲ ਪ੍ਰਚਾਰ ਪ੍ਰਸਾਰ ਕਰਨਾ

ग. ਉਪਯੋਗਤਾਵਾਂ ਲਈ ਸਾਧਨਾਂ, ਉਪਯੋਗਤਾਵਾਂ, ਉਤਪਾਦਾਂ ਆਦਿ ਨੂੰ ਮੁਫ਼ਤ ਰੂਪ ਵਿਚ ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਨੀ

घ.ਭਾਸ਼ਾ ਤਕਨਾਲੋਜੀ ਵਿਚ ਨਿੱਜੀ-ਸਰਵਜਨਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ

ङ. ਵਸ਼ਿਸ਼ਟ ਵਰਤੋਂ ਖੇਤਰਾਂ ਵਿਚ ਮਿਸ਼ਨ ਆਰੰਭ ਕਰਨਾ

च.ਭਾਸ਼ਾ ਤਕਨਾਲੋਜੀ ਵਿਚ ਨਿੱਜੀ-ਸਰਵਜਨਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ

Valid XHTML 1.0 Transitional